Punjabi

ਤਪਦੀ ਗਰਮੀ ਤੋਂ ਮਿਲੇਗੀ ਰਾਹਤ,ਪੰਜਾਬ ਚ 16 ਤੋਂ 18 ਜੂਨ ਤੱਕ ਮੀਹ ਦੀ ਸੰਭਾਵਨਾ।

ਜੇਐਲ ਨਿਊਜ਼ / JL NEWS

ਚੰਡੀਗੜ੍ਹ/14-06-2022

ਪੰਜਾਬ ‘ਚ 16 ਜੂਨ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਵੀਰਵਾਰ ਤੋਂ ਉੱਤਰੀ ਭਾਰਤ ਵਿਚ ਪ੍ਰੀ ਮਾਨਸੂਨ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 16 ਤੋਂ 18 ਜੂਨ ਤੱਕ ਪੰਜਾਬ ਦੇ ਸ਼ਹਿਰਾਂ ਵਿਚ ਮੀਂਹ ਪੈ ਸਕਦਾ ਹੈ ਪਰ ਉਦੋਂ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ। ਪੰਜਾਬ ਦੇ ਕਈ ਸ਼ਹਿਰਾਂ ਵਿਚ ਅੱਜ ਪਾਰਾ 43 ਡਿਗਰੀ ਨੂੰ ਪਾਰ ਕਰ ਸਕਦਾ ਹੈ। ਇਸ ਦੇ ਨਾਲ ਹੀ ਮਾਨਸੂਨ ਦੇ 30 ਜੂਨ ਦੇ ਆਸਪਾਸ ਪੰਜਾਬ ਪਹੁੰਚਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਤੋਂ ਉਪਰ ਰਿਹਾ। ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਗਰਮੀ ਆਪਣੇ ਸਿਖਰ ‘ਤੇ ਰਹੇਗੀ। ਮੰਗਲਵਾਰ ਨੂੰ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਨੂੰ ਛੂਹ ਸਕਦਾ ਹੈ ਪਰ 16 ਜੂਨ ਨੂੰ ਪੰਜਾਬ ਨੂੰ ਮਾਨਸੂਨ ਤੋਂ ਪਹਿਲਾਂ ਦੀ ਗਰਮੀ ਤੋਂ ਰਾਹਤ ਮਿਲੇਗੀ। ਇਸ ਦਾ ਪ੍ਰਭਾਵ ਦੋ ਤੋਂ ਤਿੰਨ ਦਿਨਾਂ ਤੱਕ ਰਹਿਣ ਦੀ ਉਮੀਦ ਹੈ।

ਮੀਂਹ ਕਾਰਨ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਹੇਠਾਂ ਆ ਜਾਵੇਗਾ ਪਰ ਇਹ ਰਾਹਤ ਕੁਝ ਦਿਨਾਂ ਤੱਕ ਹੀ ਰਹਿਣ ਵਾਲੀ ਹੈ। ਮਾਨਸੂਨ ਨੇ ਭਾਰਤ ਦੇ ਤੱਟਵਰਤੀ ਇਲਾਕਿਆਂ ਵਿਚ ਦਸਤਕ ਦੇ ਦਿੱਤੀ ਹੈ ਪਰ ਪੰਜਾਬ ਵਿਚ ਮਾਨਸੂਨ 30 ਜੂਨ ਤੱਕ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਵਿਚ ਪਹੁੰਚ ਜਾਂਦਾ ਹੈ ਪਰ ਇਸ ਵਾਰ ਮਾਨਸੂਨ 1 ਤੋਂ 2 ਦਿਨ ਪਹਿਲਾਂ ਹੀ ਦਸਤਕ ਦੇਵੇਗਾ।

Related posts

ਸੰਗਰੂਰ ਜ਼ਿਮਨੀ ਚੋਣ ਲਈ 5 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ: ਰਿਟਰਨਿੰਗ ਅਫ਼ਸਰ

JL News

ਨਿਕਾਸ ਖੀਚੜ ਨੇ ਐਸਡੀਐਮ ਫਾਜਿ਼ਲਕਾ ਦਾ ਸੰਭਾਲਿਆ ਅਹੁਦਾ-

JL News

300 ਯੂਨਿਟ ਮੁਫ਼ਤ ਬਿਜਲੀ 1 ਜੁਲਾਈ ਤੋਂ ਦੇਣ ਦਾ ਐਲਾਨ l

JL News
Download Application