ਸਿੱਧੂ ਮੂਸੇਵਾਲਾ ਦੇ ਕਤਲ ਉਪਰੰਤ ਮਾਨ ਸਰਕਾਰ ਵੱਲੋਂ 424 VIPs ਨੂੰ ਮੁੜ ਸੁਰੱਖਿਆ ਬਹਾਲੀ ਦਾ ਫੈਸਲਾ।
ਜੇਐਲ ਨਿਊਜ਼/JL NEWS
(ਚੰਡੀਗੜ੍ਹ) 02-06-2022
ਪੰਜਾਬ ਸਰਕਾਰ ਨੇ ਮੁੜ ਵੀਰਵਾਰ ਨੂੰ ਉਨ੍ਹਾਂ ਸਾਰੇ 424 ਵੀਆਈਪੀਜ਼ ਦੀ ਸੁਰੱਖਿਆ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਦੀ ਸੁਰੱਖਿਆ ਨੂੰ ਘਟਾਇਆ ਗਿਆ ਸੀ। ਇਹ ਬਹਾਲੀ ਪ੍ਰਸਿੱਧ ਪੰਜਾਬੀ ਗਾਇਕ ਅਤੇ ਕਾਂਗਰਸੀ ਨੇਤਾ ਸਿੱਧੂ ਮੂਸੇ ਵਾਲਾ ਜਿਸ ਦੀ ਸੁਰੱਖਿਆ ‘ਆਪ’ ਸਰਕਾਰ ਵੱਲੋਂ ਘਟਾ ਦਿੱਤੀ ਗਈ ਸੀ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਮਾਰ ਕਤਲ ਕਰ ਦਿੱਤਾ ਗਿਆ ਸੀ, ਦੇ ਕੁਝ ਦਿਨ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਇੱਕ ਸੀਲਬੰਦ ਲਿਫ਼ਾਫ਼ੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤਾ ਹੈ ਕਿ 7 ਜੂਨ ਤੋਂ ਸਾਰੇ 424 ਸੁਰੱਖਿਆ ਕਰਮਚਾਰੀਆਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਜਾਵੇਗੀ।
ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਇੱਕ ਹੁਕਮ ਅਨੁਸਾਰ 424 ਵੀਵੀਆਈਪੀਜ਼ ਦੀ ਸੁਰੱਖਿਆ ਵਾਪਸ ਲੈ ਲਈ ਸੀ, ਜਿਸ ਵਿੱਚ ਸਾਬਕਾ ਵਿਧਾਇਕ, ਦੋ ਤਖ਼ਤਾਂ ਦੇ ਜਥੇਦਾਰ, ਡੇਰਿਆਂ ਦੇ ਮੁਖੀ ਅਤੇ ਪੁਲਿਸ ਅਧਿਕਾਰੀ ਸ਼ਾਮਲ ਸਨ।