Punjab Punjabi

Vigilance Action-ਵਿਜੀਲੈਂਸ ਵੱਲੋਂ ਪਾਵਰਕੌਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ-

*ਵਿਜੀਲੈਂਸ ਵੱਲੋਂ ਪਾਵਰਕੌਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ*

 

*ਮੰਡੀ ਗੋਬਿੰਦਗੜ੍ਹ ਦੇ ਤਰਲੋਚਨ ਸਿੰਘ ਦੀ ਸ਼ਿਕਾਇਤ ਤੇ ਹੋਈ ਕਾਰਵਾਈ

ਜੇਐਲ ਨਿਊਜ਼ / JL NEWS

ਐਸ ਏ ਐਸ ਨਗਰ(ਪੰਜਾਬ) / 18-09-2022

 

ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ੀਰੋ ਟਾਲਰੈਂਸ ਤੇ ਕੰਮ ਕਰ ਰਹੀ ਹੈ। ਏ.ਡੀ.ਜੀ.ਪੀ-ਕਮ-ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਸ੍ਰੀ ਵਰਿੰਦਰ ਕੁਮਾਰ ਦੇ ਨਿਰਦੇਸ਼ਾਂ ਅਧੀਨ ਵਿੱਢੀ ਮੁਹਿੰਮ ਤਹਿਤ ਅਤੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਿਜਲੀ ਦੀ ਚੋਰੀ ਰੋਕੂ ਪੁਲਿਸ ਦੇ ਵਿਸ਼ੇਸ਼ ਦਸਤੇ ਦੇ ਹੌਲਦਾਰ ਹਰਪ੍ਰੀਤ ਸਿੰਘ ਤੇ ਉਸ ਦੇ ਇਕ ਸਾਥੀ ਕਰਮਜੀਤ ਸਿੰਘ ਕੰਮਾ (ਪ੍ਰਾਈਵੇਟ ਵਿਅਕਤੀ) ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਹੈ। ਵਿਭਾਗ ਵੱਲੋਂ ਇਸ ਸਬੰਧ ‘ਚ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਵਿਚ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨਾਲ ਮੁੱਦਈ ਤਰਲੋਚਨ ਸਿੰਘ ਦੇ ਘਰ ਮਿਤੀ 30.03.2022 ਨੂੰ ਰੇਡ ਕਰਕੇ ਬਿਜਲੀ ਚੋਰੀ ਦੇ ਕੇਸ ਨੁੰ ਰਫਾ ਦਫਾ ਕਰਨ ਲਈ ਹੌਲਦਾਰ (ਪੀ.ਆਰ.) ਹਰਪ੍ਰੀਤ ਸਿੰਘ ਵੱਲੋਂ 15,000/-ਰੁਪਏ ਦੀ ਰਿਸ਼ਵਤ ਮੰਗੀ ਗਈ ਹੈ ਅਤੇ ਮੁੱਦਈ ਉਕਤ ਵੱਲੋ ਮਿੰਨਤ-ਤਰਲਾ ਕਰਨ ਤੇ ਸੌਦਾ 6,000/-ਰੁਪਏ ਦੇਣੇ ਆਡੀਓ ਰਿਕਾਰਡਿੰਗ ਵਿੱਚ ਤੈਅ ਹੋਏ। ਮੁਦੱਈ ਉਕਤ ਵੱਲੋਂ ਕਰੋਨਾ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ ਫਿਰ ਦੁਬਾਰਾ ਦੋਸ਼ੀ ਹੌਲਦਾਰ ਹਰਪ੍ਰੀਤ ਸਿੰਘ ਦਾ ਮਿੰਨਤ ਤਰਲਾ ਕੀਤਾ ਤਾਂ ਸੌਦਾ 5,000/–ਰੁਪਏ ਵਿੱਚ ਦੇਣਾ ਤੈਅ ਹੋ ਗਿਆ। ਮਿਤੀ 16.09.2022 ਨੂੰ ਮੁਦੱਈ ਸ੍ਰੀ ਤਰਲੋਚਨ ਸਿੰਘ ਪਾਸੋਂ ਹੌਲਦਾਰ ਹਰਪ੍ਰੀਤ ਸਿੰਘ ਲਈ5,000/–ਰੁ: ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਕਰਮਜੀਤ ਸਿੰਘ ਉਰਫ਼ ਕੰਮਾ (ਪ੍ਰਾਈਵੇਟ ਵਿਅਕਤੀ) ਨੂੰ ਇੰਸਪੈਕਟਰ ਪ੍ਰਿਤਪਾਲ ਸਿੰਘ, ਵਬ, ਰੇਂਜ ਰੂਪਨਗਰ ਐਟ ਐਸ.ਏ.ਐਸ. ਨਗਰ ਨੇ ਸਮੇਤ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਰੰਗੇਂ ਹੱਥੀਂ ਕਾਬੂ ਕੀਤਾ ਗਿਆ। ਅੱਗੇ ਤਫਤੀਸ਼ ਜਾਰੀ ਹੈ ।

Related posts

ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੱਦਾ ਦੇਣ ਲਈ ਧੂਰੀ ‘ਚ ਸੂਬਾ ਪੱਧਰੀ ਸਮਾਗਮl

JL News

ਸੜਕ ਹਾਦਸੇ ‘ਚ 3 ਦੀ ਮੌਤ।

JL News

ਸਿੰਗਲ ਜੁਸ ਪਲਾਸਟਿਕ ਦੀਆਂ ਵਸਤੂਆਂ ਦੀ ਵਿਕਰੀ ਤੇ ਵਰਤੋਂ ‘ਤੇ ਪੁਰਨ ਰੋਕ – ਵਧੀਕ ਡਿਪਟੀ ਕਮਿਸ਼ਨਰ

JL News
Download Application