Punjab Punjabi

96.51 ਪਾਸ ਫੀਸਦੀ ਨਾਲ ਜਿਲ੍ਹਾ ਫਾਜਿਲਕਾ ਦਾ ਬਾਰਵ੍ਹੀ ਦਾ ਨਤੀਜਾ ਰਿਹਾ ਸ਼ਾਨਦਾਰ -ਡਾ. ਬੱਲ, ਪੰਕਜ ਅੰਗੀ

 

ਜਿਲ੍ਹੇ ਦੇ 10 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ

 

ਜੇਐਲ ਨਿਊਜ਼ / JL NEWS 

ਫਾਜਿਲਕਾ(ਪੰਜਾਬ) / 29-06-2022

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ 96.51ਪਾਸ ਫੀਸਦੀ ਨਾਲ ਜਿਲ੍ਹਾ ਫਾਜਿਲਕਾ ਦਾ ਨਤੀਜਾ ਸ਼ਾਨਦਾਰ ਰਿਹਾ, ਇਸ ਦੇ ਨਾਲ ਹੀ ਜਿਲ੍ਹੇ ਦੇ 10 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾ ਦਰਜ ਕਰਵਾ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਕੁਮਾਰ ਅੰਗੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਲੀ ਵਾਲਾ ਦੀ ਵਿਦਿਆਰਥਣ ਅਨਮੋਲ ਪ੍ਰੀਤ ਨੇ 500 ਵਿੱਚੋ 494, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀ ਵਿਦਿਆਰਥਣ ਆਂਚਲ ਨੇ 500 ਵਿੱਚੋਂ 493 ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀ ਵਿਦਿਆਰਥਣ ਨੈਨਸੀ ਨੇ 500 ਵਿੱਚੋ 491 ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋਕੇ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ 500 ਵਿੱਚੋਂ 491,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀ ਵਿਦਿਆਰਥਣ ਵੰਸ਼ਨਵੀ ਨੇ 500 ਵਿੱਚੋਂ 491 ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਜਗੜ ਦੀ ਵਿਦਿਆਰਥਣ ਸੰਜਨਾ ਵਰਮਾ ਨੇ 500 ਵਿੱਚੋ 490, ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਜੈਸਮੀਨ ਕੌਰ ਨੇ 500 ਵਿੱਚੋ 490, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ ਦੀ ਵਿਦਿਆਰਥਣ ਨਿਸ਼ਾ ਰਾਣੀ ਨੇ 500 ਵਿੱਚੋ 490, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਜਗੜ ਦੀ ਵਿਦਿਆਰਥਣ ਕਿਰਨ ਨੇ 500 ਵਿੱਚੋਂ 490 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਓਵਾਲੀ ਡਾਬ ਦੀ ਵਿਦਿਆਰਥਣ ਦਿਵਯਾ ਨੇ 500 ਵਿੱਚੋ 489 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਆਪਣੇ ਅਧਿਆਪਕਾਂ, ਮਾਪਿਆਂ, ਸਕੂਲਾਂ ਅਤੇ ਜਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ।

ਜਿਕਰਯੋਗ ਹੈ ਕਿ ਜਿਲ੍ਹਾ ਫਾਜਿਲਕਾ ਨੇ ਪਿਛਲੇ ਸਾਲ ਦੇ ਨਤੀਜੇ 91.06 ਫੀਸਦੀ ਵਿੱਚ 5.45 ਫੀਸਦੀ ਦਾ ਸਨਮਾਨ ਯੋਗ ਵਾਧਾ ਕਰਕੇ 96.51ਫੀਸਦੀ ਨਤੀਜੇ ਦੀ ਪ੍ਰਾਪਤੀ ਕੀਤੀ ਹੈ ।

ਡੀ ਐਮ ਕੋਆਰਡੀਨੇਟਰ ਗੌਤਮ ਗੌੜ੍ਹ ਨੇ ਦੱਸਿਆ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜਿਲ੍ਹੇ ਨੇ ਸ਼ਾਨਾਮੱਤੀ ਪ੍ਰਾਪਤੀ ਕੀਤੀ ਹੈ।

ਡਾ.ਬੱਲ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋ ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ।

ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਕੂਲਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਮਿਹਨਤੀ ਸਟਾਫ ਦੀ ਮੇਹਨਤ ਸਦਕਾ ਸੰਤੁਸ਼ਟੀ ਜਨਕ ਨਤੀਜੇ ਪ੍ਰਾਪਤ ਹੋਏ ਹਨ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਸੁਖਵੀਰ ਸਿੰਘ ਬੱਲ, ਉੱਪ ਜਿਲ੍ਹਾ ਸਿੱਖਿਆ ਅਫਸਰ ਪੰਕਜ ਕੁਮਾਰ ਅੰਗੀ ,ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ,ਸਮੂਹ ਬੀਐਨਓ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਡੀ ਐਮ ਕੋਆਰਡੀਨੇਟਰ ਗੌਤਮ ਗੌੜ੍ਹ, ਡੀਐਮ ਅਸ਼ੋਕ ਧਮੀਜਾ, ਡੀਐਮ ਨਰੇਸ਼ ਸ਼ਰਮਾ, ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਬੱਡੀ ਇੰਚਾਰਜ ਵਿਜੇਪਾਲ ਕੋਆਰਡੀਨੇਟਰ ਪ੍ਰੀਖਿਆਵਾ ਵਿਵੇਕ ਅਨੇਜਾ, ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ,ਸੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਨੇ ਵਿਦਿਆਰਥੀਆਂ,ਉਹਨਾ ਦੇ ਮਾਪਿਆਂ,ਸਕੂਲ ਮੁੱਖੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ।

Related posts

ਸਿਹਤ-ਸਿੱਖਿਆ ਵਰਗੀਆਂ ਸਹੁਲਤਾਂ ਤੋਂ ਸੱਖਣੇ ਬੱਚਿਆਂ ਦੇ ਪੂਨਰਵਾਸ ਸੰਬੰਧੀ ਸਮੀਖਿਆ ਬੈਠਕ।

JL News

ਅੰਮ੍ਰਿਤਸਰ GNDU ਨਜਦੀਕ ਹੋਇਆ ਹਾਦਸਾ, ਇੱਕ ਦੀ ਮੌਤ।

JL News

 ਬਿਜਲੀ ਮੰਤਰੀ ਦੇ ਹਲਕੇ ਵਿੱਚ ਕੱਲ ਦੀ ਬੱਤੀ ਬੰਦ,ਦੁਕਾਨਦਾਰ ਪਰੇਸ਼ਾਨ।

JL News
Download Application