ਜੇਐਲ ਨਿਊਜ਼ / JL NEWS
ਤਰਨਤਾਰਨ(ਪੰਜਾਬ) / 16-09-2022
ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜਿਲ੍ਹੇ ਵਿਚ ਕਰਵਾਏ ਜਾ ਰਹੇ ਕਬੱਡੀ ਦੇ ਜਿਲ੍ਹਾ ਪੱਧਰੀ ਮੈਚਾਂ ਵਿਚ ਕੁੜੀਆਂ ਦੀਆਂ ਟੀਮਾਂ ਦੇ ਮੈਚ ਬੜੇ ਫਸਵੇਂ ਰਹੇ। ਜਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਜਿਲ੍ਹੇ ਦੀਆਂ ਕੁੜੀਆਂ ਨੇ ਬੜੇ ਉਤਸ਼ਾਹ ਨਾਲ ਖੇਡਾਂ ਵਿਚ ਸ਼ਿਰਕਤ ਕੀਤੀ। ਉਨਾਂ ਦੱਸਿਆ ਕਿ ਕਬੱਡੀ ਦੇ ਮੁਕਾਬਿਲਆਂ ਵਿਚ ਹੁਣ ਤੱਕ ਆਏ ਨਤੀਜਿਆਂ ਅਨੁਸਾਰ ਅੰਡਰ 14 ਲੜਕੀਆਂ ਦੇ ਮੈਚ ਵਿਚ ਸਰਕਾਰੀ ਸੀਨੀ ਸਕੈਡੰਰੀ ਸਕੂਲ ਸਭਰਾਅ ਨੇ ਪਹਿਲਾ, ਸਰਕਾਰੀ ਸੀਨੀ ਸਕੈਡੰਰੀ ਸਕੂਲ ਪੰਡੋਰੀ ਗੋਲਾ ਨੇ ਦੂਸਰਾ, ਸਰਕਾਰੀ ਸੀਨੀ ਸਕੈਡੰਰੀ ਸਕੂਲ ਵਰਨਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਇਸੇ ਤਰਾਂ ਅੰਡਰ 17 ਵਿਚ ਸਰਕਾਰੀ ਸੀਨੀ ਸਕੈਡੰਰੀ ਸਕੂਲ ਸੁਰ ਸਿੰਘ ਦੀਆਂ ਲੜਕੀਆਂ ਨੇ ਪਹਿਲਾ, ਸਰਕਾਰੀ ਸੀਨੀ ਸਕੈਡੰਰੀ ਸਕੂਲ ਜਲਾਲਾਬਾਦ ਨੇ ਦੂਸਰਾ ਤੇ ਫਰੀਡਮ ਫਾਈਟਰ ਸ. ਕਰਮ ਸਿੰਘ ਮੈਮੋਰੀਅਲ ਵੈਲਫੇਅਰ ਸੋਸਾਇਟੀ ਮਾਣੋਚਾਹਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਇਸੇ ਤਰਾਂ ਅੰਡਰ 21 ਲੜਕੀਆਂ ਦੇ ਮੁਕਾਬਲੇ ਵਿਚ ਸਰਕਾਰੀ ਸੀਨੀ ਸਕੈਡੰਰੀ ਸਕੂਲ ਕੱਲ੍ਹਾ ਨੇ ਪਹਿਲਾ, ਸਰਕਾਰੀ ਸੀਨੀ ਸਕੈਡੰਰੀ ਸਕੂਲ ਸਭਰਾਅ ਨੇ ਦੂਸਰਾ ਤੇ ਸਰਕਾਰੀ ਸੀਨੀ ਸਕੈਡੰਰੀ ਸਕੂਲ ਅਲਾਦੀਨਪੁਰ ਤੇ ਸਰਕਾਰੀ ਸੀਨੀ ਸਕੈਡੰਰੀ ਸਕੂਲ ਸੁਰ ਸਿੰਘ ਨੇ ਸਾਂਝੇ ਤੌਰ ਉਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਮੁੰਡਿਆਂ ਦੇ ਅੱਜ ਹੋਏ ਮੁਕਾਬਲੇ ਵਿਚ ਅੰਡਰ 14 ਵਿਚ ਸਰਕਾਰੀ ਸੀਨੀ ਸਕੈਡੰਰੀ ਸਕੂਲ ਮੀਆਂਵਿੰਡ ਨੇ ਪਹਿਲਾ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਆਸਲ ਉਤਾੜ ਨੇ ਦੂਸਰਾ ਤੇ ਸਰਕਾਰੀ ਸੀਨੀ ਸਕੈਡੰਰੀ ਸਕੂਲ ਸੁਰ ਸਿੰਘ ਤੇ ਮਾਝਾ ਪਬਲਿਕ ਸਕੂਲ ਨੇ ਸਾਂਝੇ ਤੌਰ ਉਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਕਿਹਾ ਕਿ ਇਹ ਵੀ ਵੱਡੀ ਗੱਲ ਰਹੀ ਕਿ ਕਬੱਡੀ ਵਿਚ ਬਹੁਤੇ ਸਕੂਲਾਂ ਦੀਆਂ ਟੀਮਾਂ ਸਰਕਾਰੀ ਸਕੂਲਾਂ ਦੀਆਂ ਖੇਡੀਆਂ ਅਤੇ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।