Punjab Punjabi

ਖੇਡਾਂ ਵਤਨ ਪੰਜਾਬ ਦੀਆਂ ਨੌਜਵਾਨਾਂ ਨੂੰ ਚੰਗੇ ਮਾਰਗ ਤੋਰਨ ਲਈ ਅਹਿਮ ਉਪਰਾਲਾ-ਵਧੀਕ ਡਿਪਟੀ ਕਮਿਸ਼ਨਰ

*ਖੋਹ-ਖੋਹ ਅੰਡਰ 21-40 ਉਮਰ ਵਰਗ ਲੜਕੀਆਂ ਵਿਚ ਐਸ.ਡੀ.ਕਾਲਜ ਮਾਨਸਾ ਅਤੇ ਅੰਡਰ-17 ਵਿਚ ਐਸ.ਜੇ.ਐਸ.ਪੀ.ਐਸ. ਕੋੋਟਧਰਮੂ ਨੇ ਪਹਿਲਾ ਸਥਾਨ ਹਾਸਲ ਕੀਤਾ

ਜੇਐਲ ਨਿਊਜ਼ / JL NEWS
ਮਾਨਸਾ(ਪੰਜਾਬ) / 16-09-2022

ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ, ਜਿਸ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਬਹੁਤ ਅਹਿਮ ਉਪਰਾਲਾ ਹੈ। ਇਸ ਨਾਲ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਉੱਥੇ ਹੀ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀਆਂ ਵੱਖ ਵੱਖ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬੈਡਮਿੰਟਨ ਅੰਡਰ-21 ਲੜਕਿਆਂ ਦੀ ਸਿੰਗਲ ਈਵੈਂਟ ਵਿਚ ਵੰਸ਼, ਬੁਢਲਾਡਾ ਨੇ ਪਹਿਲਾ, ਖੁਸ਼ਾਲ ਮਾਨਸਾ ਨੇ ਦੂਜਾ ਅਤੇ ਪਰਮੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਬਲ ਈਵੈਂਟ ਵਿਚ ਵੰਸ਼ ਅਤੇ ਹਰਸ਼ ਬੁਢਲਾਡਾ ਦੀ ਟੀਮ ਨੇ ਪਹਿਲਾ, ਨਿਖਿਲ ਅਤੇ ਕੁਸ਼ਾਲ ਮਾਨਸਾ ਦੀ ਟੀਮ ਨੇ ਦੂਜਾ, ਗੁਰਵਿੰਦਰ ਅਤੇ ਮਨਜਿੰਦਰ ਮਾਨਸਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਅੰੰਡਰ-21 ਲੜਕਿਆਂ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ, ਪਿੰਡ ਚਹਿਲਾਂਵਾਲਾ ਨੇ ਦੂਜਾ ਅਤੇ ਪਿੰਡ ਕੋੋਟੜਾ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21-40 ਲੜਕੀਆਂ ਵਿਚ ਬਹਾਦਰਪੁਰ ਕਾਲਜ ਬਲਾਕ ਬੁਢਲਾਡਾ ਨੇ ਪਹਿਲਾ ਅਤੇ ਪਿੰਡ ਰਾਏਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਸਰਕਲ ਸਟਾਇਲ ਅੰਡਰ 21-40 ਲੜਕੀਆਂ ਵਿਚ ਬਲਾਕ ਭੀਖੀ ਨੇ ਪਹਿਲਾ ਅਤੇ ਬਲਾਕ ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਵਿਚ ਬਲਾਕ ਭੀਖੀ ਨੇ ਪਹਿਲਾ ਅਤੇ ਬਲਾਕ ਬੁਢਲਾਡਾ ਨੇ ਦੂਜਾ ਸਥਾਨ ਪਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਬਲਾਕ ਬੁਢਲਾਡਾ ਨੇ ਪਹਿਲਾ ਅਤੇ ਬਲਾਕ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿਚ ਬਲਾਕ ਸਰਦੂਲਗੜ੍ਹ ਨੇ ਪਹਿਲਾ ਅਤੇ ਬਲਾਕ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 21-40 ਲੜਕਿਆਂ ਵਿਚ ਬਲਾਕ ਬੁਢਲਾਡਾ ਨੇ ਪਹਿਲਾ ਅਤੇ ਬਲਾਕ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਵਿਚ ਬਲਾਕ ਸਰਦੂਲਗੜ੍ਹ ਨੇ ਪਹਿਲਾ ਅਤੇ ਬਲਾਕ ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿਚ ਬਲਾਕ ਮਾਨਸਾ ਨੇ ਪਹਿਲਾ ਅਤੇ ਬਲਾਕ ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਵਿਚ ਬਲਾਕ ਬੁਢਲਾਡਾ ਨੇ ਪਹਿਲਾ ਅਤੇ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਖੋਹ-ਖੋੋਹ ਅੰਡਰ 21-40 ਲੜਕੀਆਂ ਵਿਚ ਐਸ.ਡੀ.ਕਾਲਜ ਮਾਨਸਾ ਨੇ ਪਹਿਲਾ ਅਤੇ ਲੋਕ ਭਲਾਈ ਯੂਥ ਵਿੰਗ ਕਲੱਬ, ਖੀਵਾ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਐਸ.ਜੇ.ਐਸ.ਪੀ.ਐਸ. ਕੋੋਟਧਰਮੂ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਦਲੇਲ ਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਮੁਕਾਬਲੇ ਅੰਡਰ-21 ਲੜਕਿਆਂ ਵਿਚ ਕੋਚਿੰਗ ਸੈਂਟਰ ਦੀ ਟੀਮ ਨੇ ਪਹਿਲਾ ਅਤੇ ਪਿੰਡ ਝੰਡੂਕੇ ਦੀ ਟੀਮ ਨੇ ਦੂਜਾ ਸਥਾਨ ਅਤੇ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Related posts

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਝਟਕਾ: ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ।

JL News

ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਲੀਡਰ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ l

JL News

ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਵਿੱਚ 45.30% ਮਤਦਾਨ-

JL News
Download Application