Punjab Punjabi

ਬਾਬਾ ਅਜੇ ਸਿੰਘ ਕਾਲਜ ਗੁਰਦਾਸ ਨੰਗਲ ਵਿਖੇ ਹੋਏ ਗਤਕੇ ਦੇ ਮੁਕਾਬਲੇ

ਖਿਡਾਰੀਆਂ ਨੇ ਗਤਕੇ ਵਿੱਚ ਆਪਣੇ ਜ਼ੌਹਰ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ

ਜੇਐਲ ਨਿਊਜ / JL NEWS
ਗੁਰਦਾਸਪੁਰ(ਪੰਜਾਬ) / 17-09-2022

ਖੇਡਾਂ ਵਤਨ ਪੰਜਾਬ ਦੀਆਂ ਦੇ ਹੋ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਜੰਗਜੂ ਖੇਡ ਗਤਕੇ ਦੇ ਮੁਕਾਬਲੇ ਬੇਹੱਦ ਦਿਲਚਸਪ ਰਹੇ ਹਨ ਅਤੇ ਖਿਡਾਰੀਆਂ ਨੇ ਗਤਕੇ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਗਤਕੇ ਦੇ ਮੁਕਾਬਲੇ ਬਾਬਾ ਅਜੇ ਸਿੰਘ ਕਾਲਜ ਗੁਰਦਾਸ ਨੰਗਲ ਵਿਖੇ ਹੋਏ ਗਤਕੇ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅੰਡਰ-14 ਲੜਕੇ ਵਿਅਕਤੀਗਤ ਫੜੀ ਸੋਟੀ ਮੁਕਾਬਲੇ ਵਿੱਚ ਪਹਿਲਾ ਸਥਾਨ ਗਿਆਨ ਅਰਜਨ ਪਬਲਿਕ ਸਕੂਲ ਦੇ ਵਿਦਿਆਰਥੀ ਅਮਨਪ੍ਰੀਤ ਸਿੰਘ ਨੇ ਅਤੇ ਦੂਜਾ ਸਥਾਨ ਭਾਈ ਗੁਰਦਾਸ ਅਕੈਡਮੀ ਦੇ ਵਿਦਿਆਰਥੀ ਜਗਦੀਪ ਸਿੰਘ ਨੇ ਹਾਸਲ ਕੀਤਾ ਹੈ। ਫੜੀ ਸੋਟੀ ਟੀਮ ਅੰਡਰ-14 ਮੁਕਾਬਲੇ ਵਿੱਚ ਰਤਨੁ ਸਾਗਰ ਸਕੂਲ ਨੇ ਪਹਿਲਾ ਤੇ ਪੰਜਾਬ ਗਤਕਾ ਅਖਾੜਾ ਨੇ ਦੂਜਾ ਸਥਾਨ ਹਾਸਲ ਕੀਤਾ। ਅਕਾਲ ਸਹਾਇ ਗਤਕਾ ਅਖਾੜਾ ਤੀਜੇ ਨੰਬਰ ’ਤੇ ਰਿਹਾ।
ਸਿੰਗਲ ਸੋਟੀ ਵਿਅਕਤੀਗਤ ਵਿੱਚ ਪਹਿਲਾ ਸਥਾਨ ਗਿਆਨ ਅੰਜੁਨ ਪਬਲਿਕ ਹਾਈ ਸਕੂਲ ਅਤੇ ਰਤਨ ਸਾਗਰ ਪਬਲਿਕ ਹਾਈ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਸਿੰਗਲ ਸੋਟੀ ਟੀਮ ਮੁਕਾਬਲੇ ਵਿੱਚ ਅਕਾਲ ਸਹਾਇ ਨੇ ਪਹਿਲਾ ਸਥਾਨ ਅਤੇ ਰਤਨ ਸਾਗਰ ਨੇ ਦੂਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਮੁਕਾਬਲਾ ਸਿੰਗਲ ਸੋਟੀ ਵਿੱਚ ਪਹਿਲਾ ਸਥਾਨ ਰਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਵਿਅਕਤੀਗਤ ਡੈਮੋ ਮੁਕਾਬਲੇ ਵਿੱਚ ਪਹਿਲਾ ਸਥਾਨ ਨਿਮਰਤਪ੍ਰੀਤ ਕੌਰ ਨੇ ਅਤੇ ਦੂਜਾ ਸਥਾਨ ਹੁਨਰਪ੍ਰੀਤ ਕੌਰ ਨੇ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਗਤਕੇ ਦੇ ਸਾਰੇ ਮੁਕਾਬਲੇ ਬੜੇ ਦਿਲਚਸਪ ਰਹੇ ਅਤੇ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਦਾ ਖੂਬ ਅਨੰਦ ਮਾਣਿਆ। ਉਨ੍ਹਾਂ ਕਿਹਾ ਕਿ ਗਤਕੇ ਦੇ ਇਹ ਜੇਤੂ ਖਿਡਾਰੀ ਅੱਗੇ ਪੰਜਾਬ ਪੱਧਰੀ ਮੁਕਬਲਿਆਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ 18 ਸਤੰਬਰ ਨੂੰ ਬਡਮਿੰਟਨ, ਰੋਲਰ ਸਕੇਟਿੰਗ, ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਹੋਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਡ ਮੈਦਾਨਾਂ ਵਿੱਚ ਜਾ ਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਜਰੂਰ ਕਰਨ।

 

Related posts

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਇਕ ਮਹੀਨੇ ਦੀ ਤਨਖ਼ਾਹ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਦੇਣ ਦਾ ਐਲਾਨ

JL News

ਅੰਮ੍ਰਿਤਸਰ,ਜਲੰਧਰ ਤੋਂ ਦਿੱਲੀ ਹਵਾਈ ਅੱਡੇ ਦਾ ਸਫਰ ਹੁਣ ਹੋਏਗਾ ਸੱਸਤਾ, ਜਾਣੋ ਬੱਸਾਂ ਦਾ ਸਮਾਂ ਤੇ ਕਰਾਇਆ।

JL News

ਡੀਜੀਪੀ ਵੀਕੇ ਭਾਵਰਾ ਦੀ ਛੁੱਟੀ ਹੋਈ ਮਨਜ਼ੂਰ, ਪੰਜਾਬ ਨੂੰ ਮਿਲੇਗਾ ਨਵਾਂ DGP

JL News
Download Application