ਹਥਿਆਰ ਰੱਖਣ ਦੇ ਫੈਸਲੇ ਦਾ ਸਮਰਥਨ ।
ਜੇ ਐਲ ਨਿਊਜ਼ / JL NEWS
ਪਟਿਆਲਾ (ਪੰਜਾਬ) 06-06-2022
ਅੱਜ ਜੂਨ 1984 ਵਿਖੇ ਸ਼ਹੀਦ ਹੋਏ ਮਹਾਨ ਸ਼ਖਸੀਅਤਾਂ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਦਿੱਤੀ ਗਈ ਸ਼ਰਧਾਂਜਲੀ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੂਨ 1984 ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਉਥੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਤੋਂ ਬਾਅਦ ਓਹਨਾ ਦਾ ਕਹਿਣਾ ਸੀ ਕਿ ਇਹ ਇਕ ਵਧੀਆ ਸੰਦੇਸ਼ ਹੈ, ਸਿੱਖ ਕੌਮ ਨੂੰ ਸ਼ੂਟਿੰਗ ਰੇਂਜ ਬਨਾਉਣੇ ਚਾਹੀਦੇ ਹਨ ਅਤੇ ਲਾਈਸੰਸ ਵਾਲੇ ਹਥਿਆਰ ਰੱਖਣੇ ਚਾਹੀਦੇ ਹਨ। ਇਹ ਗੁਰੂਆਂ ਦੇ ਰਾਹ ਤੇ ਚੱਲਣ ਵਾਲਾ ਸੰਦੇਸ਼ ਹੈ। ਗੁਰੂ ਮਹਾਰਾਜ ਨੇ ਨਿਆਂ ਅਤੇ ਜਬਰ ਦਾ ਮੁਕਾਬਲਾ ਕਰਨ ਦੇ ਲਈ ਖਾਲਸੇ ਨੂੰ ਤਿਆਰ-ਬਰ-ਤਿਆਰ ਕੀਤਾ। ਕਿਸੇ ਤੇ ਜ਼ਬਰ ਕਰਨ ਤੇ ਅੱਤਿਆਚਾਰ ਕਰਨ ਲਈ ਨਹੀਂ ਕੀਤਾ। ਉਸੇ ਰਾਹ ਤੇ ਚਲਣ ਦੇ ਲਈ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਇਆ ਹੈ। ਕੇਂਦਰ ਸਰਕਾਰ ਦੀ ਤਰਫ ਤੋਂ ਜੈੱਢ ਸੁਰੱਖਿਆ ਨੂੰ ਵਾਪਸ ਕੀਤਾ ਗਿਆ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਹੈ।
ਓਹਨਾ ਕਿਹਾ ਕਿ ਸੰਗਰੂਰ ਜ਼ਮੀਨੀ ਚੋਣ ਦੇ ਲਈ ਪੰਥਕ ਸੀਟ ਜੋ ਦਿੱਤੀ ਗਈ ਹੈ। ਉਹ ਸਾਰੇ ਹੀ ਕੌਮ ਦਾ ਫੈਸਲਾ ਹੈ ਅਸੀਂ ਹੁਣ ਸਿਮਰਨਜੀਤ ਸਿੰਘ ਮਾਨ ਨੂੰ ਮਿਲਾਂਗੇ ਅਤੇ ਉਨ੍ਹਾਂ ਨੂੰ ਅਪੀਲ ਵੀ ਕਰਾਂਗੇ ਜੋ ਕੌਮ ਦਾ ਫੈਸਲਾ ਹੈ। ਉਸ ਦਾ ਸਾਥ ਦੇਣ ਬੇਸ਼ੱਕ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਨਾਮਜ਼ਦਗੀ ਦਾਖਲ ਕਰ ਲਈ ਹੈ ਕਿ 9 ਤਰੀਕ ਤੱਕ ਵਾਪਿਸ ਲੈਣ ਦਾ ਸਮਾਂ ਹੈ। ਅਸੀਂ ਉਨ੍ਹਾਂ ਨੂੰ ਮਿਲੇ ਅਤੇ ਕੌਮ ਦਾ ਸਾਥ ਦੇਣ ਲਈ ਆਖਾਂਗੇ।