ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ 2021-22 ਲਈ ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ
ਜੇਐਲ ਨਿਊਜ਼/JL NEWS
ਫਿਰੋਜ਼ਪੁਰ(ਪੰਜਾਬ) 02-06-2022
ਡਿਪਟੀ ਕਮਿਸ਼ਨਰ ਫਿਰੋਜਪੁਰ ਅਮ੍ਰਿਤ ਸਿੰਘ ਆਈ.ਏ.ਐਸ. ਵੱਲੋਂ 08 ਓਵਰ ਆਲ ਅਤੇ 30 ਸਬ ਕੈਟਾਗਰੀ ਸਕੂਲਾ ਨੂੰ ਜਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ ਲਈ ਸਨਮਾਨਿਤ ਕੀਤਾ ਗਿਆ ਹੈ । ਸਿੱਖਿਆ ਵਿਭਾਗ ਦੁਆਰਾ ਸਵੱਛ ਵਿਦਿਆਲਿਆ ਪੁਰਸਕਾਰ 2021-22 ਲਈ ਆਨਲਾਈਨ ਪੋਰਟਲ ਤੇ ਮਿਤੀ 15 ਅਪ੍ਰੈਲ 2022 ਤੱਕ ਸਕੂਲਾਂ ਵੱਲੋਂ ਰਜਿਸਟਰਡ ਕੀਤਾ ਗਿਆ ਸੀ। ਜਿਹਨਾਂ ਵਿੱਚੋਂ 1034 ਸਕੂਲਾਂ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਲਈ ਅਪਲਾਈ ਕੀਤਾ ਗਿਆ ਸੀ। ਜਿਹਨਾਂ ਵਿੱਚੋਂ ਪੈਰਾਮੀਟਰ ਦੇ ਹਿਸਾਬ ਨਾਲ 977 ਸਕੂਲ ਯੋਗ ਪਾਏ ਗਏ ਸਨ। ਮੌਕੇ ਦੀ ਪੜਤਾਲ ਕਰਵਾਉਣ ਤੇ ਇਹਨਾਂ ਸਕੂਲਾਂ ਵਿੱਚੋਂ ਓਵਰਆਲ ਕੈਟਾਗਰੀ ਵਿੱਚੋਂ ਜ਼ਿਲ੍ਹੇ ਦੇ 8 ਸਕੂਲਾਂ ਦੀ ਚੋਣ ਕੀਤੀ ਗਈ। ਜਿਹਨਾਂ ਵਿੱਚ ਪੇਂਡੂ ਖੇਤਰ ਦੇ 6 (3 ਐਲੀਮੈਂਟਰੀ ਅਤੇ 3 ਸੈਕੰਡਰੀ) ਅਤੇ ਸ਼ਹਿਰੀ ਖੇਤਰ ਦੇ 2 (1 ਐਲੀਮੈਂਟਰੀ ਅਤੇ 1 ਸੈਕੰਡਰੀ) ਸਕੂਲ ਹਨ। ਸਬ-ਕੈਟਾਗਰੀ ਦੇ 30 ਸਕੂਲਾਂ ਦੀ ਚੋਣ ਕੀਤੀ ਗਈ। ਜਿਹਨਾਂ ਵਿੱਚ ਪੇਂਡੂ ਖੇਤਰ ਦੇ 18 (12 ਐਲੀਮੈਂਟਰੀ ਅਤੇ 6 ਸੈਕੰਡਰੀ) ਅਤੇ ਸ਼ਹਿਰੀ ਏਰੀਏ ਦੇ 12 (6 ਐਲੀਮੈਂਟਰੀ ਅਤੇ 6 ਸੈਕੰਡਰੀ) ਸਕੂਲ ਹਨ। 8 ਓਵਰਆਲ ਅਤੇ ਸਬ-ਕੈਟਾਗਰੀ ਦੇ 6 ਸਕੂਲ ਸਟੇਟ ਪੱਧਰ ਲਈ ਚੋਣ ਕੀਤੀ ਗਈ ਹੈ।
ਜਿਸ ਤਹਿਤ ਅਮ੍ਰਿਤ ਸਿੰਘ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਸਕੂਲਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਐਵਾਰਡਾਂ ਵਿੱਚ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਨੇ ਬਾਜ਼ੀ ਮਾਰੀ ਹੈ ਜੋ ਕਿ ਪੂਰੇ ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ।