ਜੇਐਲ ਨਿਊਜ਼ / JL NEWS
ਚੰਡੀਗੜ੍ਹ /12-06-2022
ਚੰਡੀਗੜ੍ਹ ‘ਚ ਕੋਰੋਨਾ ਦੇ ਮਾਮਲੇ ਵੱਧਦੇ ਦਿਖਾਈ ਦੇ ਰਹੇ ਨੇ। ਜੂਨ ਦੇ ਪਹਿਲੇ 11 ਦਿਨਾਂ ਵਿੱਚ 200 ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਪਿਛਲੇ ਮਹੀਨੇ ਵਿੱਚ 379 ਕੋਰੋਨਾ ਸੰਕਰਮਿਤ ਦਰਜ ਕੀਤੇ ਗਏ ਸਨ। 1 ਜੂਨ ਨੂੰ 22 ਮਰੀਜ਼ ਮਿਲੇ ਸਨ। 2 ਜੂਨ ਨੂੰ 20, 3 ਜੂਨ 19, 4 ਜੂਨ 15, 5 ਜੂਨ 24, 6 ਜੂਨ 12, 7 ਜੂਨ ਨੂੰ 19 ਨਵੇਂ ਮਰੀਜ਼, 8 ਜੂਨ ਨੂੰ 22, 9 ਜੂਨ ਨੂੰ 25, 10 ਜੂਨ ਨੂੰ 35 ਅਤੇ 11 ਜੂਨ ਨੂੰ 35 ਅਤੇ ਹੁਣ 24 37 ਇੱਕ ਘੰਟੇ ਵਿੱਚ ਨਵੇਂ ਕੇਸ ਦਰਜ ਕੀਤੇ ਗਏ ਹਨ।
ਐਕਟਿਵ ਮਰੀਜ਼ਾਂ ਦੀ ਗਿਣਤੀ ਵੀ 174 ਹੋ ਗਈ ਹੈ। ਜਦੋਂ ਕਿ 1 ਜੂਨ ਨੂੰ ਸ਼ਹਿਰ ਵਿੱਚ ਕੁੱਲ 74 ਐਕਟਿਵ ਕੇਸ ਸਨ। ਸਕਾਰਾਤਮਕਤਾ ਦਰ ਹੁਣ ਵਧ ਕੇ 2.67 ਪ੍ਰਤੀਸ਼ਤ ਹੋ ਗਈ ਹੈ। ਪਿਛਲੇ ਇੱਕ ਹਫ਼ਤੇ ਵਿੱਚ ਰੋਜ਼ਾਨਾ ਔਸਤਨ 25 ਲੋਕ ਸੰਕਰਮਿਤ ਪਾਏ ਗਏ ਹਨ। ਇਸ ਦੇ ਨਾਲ ਹੀ ਹੁਣ ਰੋਜ਼ਾਨਾ ਸੈਂਪਲਿੰਗ ਵੀ ਵਧਾ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ, 1384 ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ 15 ਮਰੀਜ਼ ਠੀਕ ਵੀ ਹੋ ਚੁੱਕੇ ਹਨ।