ਜੇਐਲ ਨਿਊਜ਼ / JL NEWS
ਤਰਨਤਾਰਨ(ਪੰਜਾਬ) / 18-09-2022
ਵਿਸ਼ਵ ਸਿਹਤ ਸੰਗਠਨ ਵਲੋ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਅਤੇ ਘਰ-ਘਰ ਵਿੱਚ ਪਲਸ ਪੋਲੀੳ ਮੁਹਿੰਮ ਜੋ ਕਿ ਮਿਤੀ 18,19,ਅਤੇ 20 ਸਤੰਬਰ 2022 ਨੂੰ ਚਲਾਈ ਜਾ ਰਹੀ ਹੈ, ਬਾਰੇ ਜਾਗਰੂਕ ਕਰਨ ਹਿੱਤ, ਅੱਜ ਮਿਤੀ 18 ਸਤੰਬਰ ਨੂੰ ਸਿਵਲ ਸਰਜਨ ਤਰਨ ਤਾਰਨ ਡਾ ਸੀਮਾ ਦੇ ਦਿਸ਼ਾ ਨਿਰਦੇਸ਼ਾ ਹੇਠਾ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਦੀ ਪ੍ਰਧਾਨਗੀ ਹੇਠ ਇਕ ਛੋਟੇ ਬੱਚੇ ਨੂੰ ਪੋਲਿੳ ਦੀ 2 ਬੂੂੰਦਾ ਪਿਲਾ ਕੇ ਪੋਲਿਉ ਦਾ ਸ਼ੰੁਭ ਆਰੰਭ ਕੀਤਾ ਗਿਆ।ਇਸ ਅਵਸਰ ਤੇ ਡਾ ਵਰਿੰਦਰਪਾਲ ਕੌਰ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜੌ ਕਿ ਮਿਤੀ 18,19,ਅਤੇ 20 ਸਤੰਬਰ 2022 ਦਿਨ ਐਤਵਾਰ, ਸੌਮਵਾਰ ਅਤੇ ਮੰਗਲਵਾਰ ਨੂੰ ਚਲਾਈ ਜਾ ਰਹੀ ਹੈ ।ਇਸ ਰਾੳਡ ਵਿਚ ਸਿਹਤ ਵਿਭਾਗ ਦੀਆ ਟੀਮਾ ਵਲੋ ਨਵ-ਜਨਮੇ ਬੱਚੇ ਤੋ ਲੈਕੇ 5 ਸਾਲ ਤੱੱਕ ਦੇ ਬੱਚਿਆਂ ਨੂੰ ਜੀਵਣ ਰੂਪੀ ਪੌਲੀੳ ਦੀਆ 2 ਬੂੰਦਾਂ ਪਿਲਾਈਆ ਜਾਣਗੀਆ। ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਮਿਤੀ 18,19,ਅਤੇ 20 ਸਤੰਬਰ 2022 ਨੂੰ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵ-ਜਨਮੇਂ ਬੱਚੇ ਤੋਂ ਲੈ ਕੇ 5 ਸਾਲ ਦੀ ੳਮਰ ਦੇ ਬੱਚਿਆ ਨੂੰ ਪੌਲੀੳ ਦੀਆ 2 ਬੂੰਦਾਂ ਜਰੁਰ ਪਿਲਾਉ ਅਤੇ ਸਿਹਤ ਵਿਭਾਗ ਵਲੌ ਘਰਾ ਵਿੱਚ ਆਈਆ ਟੀਮਾ ਨੂੰ ਪੂਰਾ ਸਹਿਯੌਗ ਦਿਉ ।ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁਕਾ ਹੈ ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਣ ਵਲੋ ਇਹ ਰਾਉਡ ਚਲਾਏ ਜਾ ਰਹੇ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਗੁਆਢੀ ਦੇਸ਼ਾ ਵਿਚ Wild Polio Virus ਹੋਣ ਕਰਕੇ ਇਹ ਖਤਰਾ ਬਣਿਆ ਰਹਿੰਦਾ ਹੈ।ਇਸ ਲਈ ਸਮੇ ਸਮੇ ਤੇ ਇਹ ਰਾਉਡ ਚਲਾਏ ਜਾ ਰਹੇ ਹਨ।। ਇਸ ਮੁਹਿੰਮ ਦੌਰਾਨ ਭੱਠੇ, ਸ਼ੈਲਰ, ਡੇਰੇ, ਝੁੱਗੀਆਂ ਅਤੇ ਮਜਦੂਰਾ ਦੀਆਂ ਬਸਤੀਆਂ ਵਿਚ ਰਹਿੰਦੇ ਬੱਚਿਆ ਨੂੰ ਵੀ ਪੌਲੀੳ ਦੀਆ ਦੌ ਬੂੰਦਾ ਪਿਲਾਈਆ ਜਾਣਗੀਆ। ਡਾ ਸ਼ਲੇਦਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਰਾਊਡ ਜੋ ਕਿ ਮਿਤੀ 18,19,ਅਤੇ 20 ਸਤੰਬਰ 2022 ਨੂੰ ਚਲਾਇਆ ਜਾ ਰਿਹਾ ਹੈ, ਤਹਿਤ 12,27,495 ਅਬਾਦੀ ਦੇ 206860 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 1,45,747 ਬੱਚਿਆ ਨੂੰ 1208 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 131 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ। ਇਸ ਅਫਸਰ ਤੇ ਸੀਨੀਅਰ ਮੈਡੀਕਲ ਅਫਸਰ ਦਾ ਪੱਡਾ, ਸ਼੍ਰੀ ਸੁਖਦੇਵ ਸਿੰਘ ਮਾਸ ਮੀਡੀਆ ਅਫਸਰ ,ਅਤੇ ਹੋਰ ਅਧਿਕਾਰੀ ਹਾਜਰ ਸਨ।