Punjab Punjabi

21 ਸਤੰਬਰ ਨੂੰ ਖੋਟੇ, ਸਮਾਧ ਭਾਈ, ਸੋਸ਼ਣ ਅਤੇ ਕਮਾਲਕੇ ਪਿੰਡਾਂ ਵਿੱਚ ਲੱਗਣਗੇ ਪੈਨਸ਼ਨ ਸੁਵਿਧਾ ਕੈਂਪ

ਜੇਐਲ ਨਿਊਜ਼ / JL NEWS 

ਮੋਗਾ(ਪੰਜਾਬ) / 18-09-2022

ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦੇਸ਼ ਦੀ ਆਜ਼ਾਦੀ ਦੇ 75ਵੇਂ ਅਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਅਗਸਤ ਅਤੇ ਸਬੰਤਰ ਦੋ ਮਹੀਨਿਆਂ ਲਈ ਹਰੇਕ ਹਫ਼ਤੇ ਦੇ ਬੁੱਧਵਾਰ ਨੂੰ ਪੈਨਸ਼ਨ ਸੁਵਿਧਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਨਾਂ ਕੈਂਪਾਂ ਜਰੀਏ ਪਿੰਡਾਂ, ਸ਼ਹਿਰਾਂ ਅਤੇ ਵਾਰਡ ਪੱੱਧਰ ਉੱਪਰ ਅਧਿਕਾਰੀ ਬੈਠ ਕੇ ਪੈਨਸ਼ਨ ਸਬੰਧੀ ਮੁਸ਼ਕਿਲਾਂ ਹੱਲ ਕਰ ਰਹੇ ਹਨ। ਪਿੰਡਾਂ ਦੇ ਲੋਕਾਂ ਵੱਲੋਂ ਇਨਾਂ ਕੈਂਪਾਂ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਇਨਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਦਾ ਰੱਖਿਆ ਗਿਆ ਹੈ।

ਜਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਹੁਣ ਅਗਲੇ ਕੈਂਪ 21 ਸਤੰਬਰ, 2022 ਨੂੰ ਪਿੰਡ ਖੋਟੇ, ਸਮਾਧ ਭਾਈ, ਸੋਸ਼ਣ, ਕਮਾਲਕੇ ਵਿੱਚ ਆਯੋਜਿਤ ਕੀਤੇ ਜਾਣਗੇ। ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਖੋਟੇ ਦਾ ਕੈਂਪ ਇੱਥੋਂ ਦੇ ਪੰਚਾਇਤ ਘਰ, ਸਮਾਧ ਭਾਈ ਦਾ ਕੈਂਪ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਵਿਖੇ, ਸੋਸ਼ਣ ਦਾ ਕੈਂਪ ਵੱਡਾ ਗੁਰਦੁਆਰਾ ਸਾਹਿਬ ਵਿਖੇ, ਕਮਾਲਕੇ ਦਾ ਕੈਂਪ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਹੋਵੇਗਾ।

ਉਨਾਂ ਅੱਂਗੇ ਦੱਸਿਆ ਕਿ ਖੋਟੇ ਦੇ ਕੈਂਪ ਵਿੱਚ ਰੌਂਤਾ, ਰਣਸੀਂਹ ਕਲਾਂ, ਰਣਸੀਂਹ ਖੁਰਦ, ਦੀਦਾਰੇ ਵਾਲਾ, ਪੱਤੋ, ਦੀਦਾਰੇ ਵਾਲਾ, ਬਾਰੇਵਾਲਾ ਖੋਟੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਸਮਾਧ ਭਾਈ ਦੇ ਕੈਂਪ ਵਿੱਚ ਸਮਾਧ ਭਾਈ, ਗੁਲਾਬ ਸਿੰਘ ਵਾਲਾ, ਥਰਾਜ, ਫੂਲੇ ਵਾਲਾ ਪਿੰਡਾਂ ਦੇ ਲਾਭਪਾਤਰੀਆਂ ਨੂੰ ਅਤੇ ਸੋ਼ਸ਼ਣ ਪਿੰਡ ਵਿੱਚ ਸੋਸ਼ਣ, ਖੁਖਰਾਣਾ, ਜ਼ੋਗੇਵਾਲਾ, ਬਘੇਲਾ , ਥੰਮਣ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਮਾਲਕੇ ਪਿੰਡ ਦੇ ਕੈਂਪ ਵਿੱਚ ਕਮਾਲਕੇ, ਚੱਕ ਸਿੰਘਪੁਰਾ, ਪੰਡੋਰੀ ਅਰਾਈਆਂ, ਫਿਰੋਜ਼ਵਾਲਾ, ਅੰਮੀਵਾਲਾ, ਰੇੜਵਾਂ ਅਤੇ ਭੋਏਪੁਰ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਪੈਨਸ਼ਨਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਕੈਂਪਾਂ ਦਾ ਭਰਪੂਰ ਲਾਭ ਲੈਣ ਨੂੰ ਯਕੀਨੀ ਬਣਾਉਣ।

Related posts

ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸਿੱਧੂ ਮੂਸੇਵਾਲਾ ਦਾ ਪਰਿਵਾਰ।

JL News

“ਭਾਰਤ ਜੋੜੋ ਯਾਤਰਾ” ਦੀ ਟੀਮ ਵਿੱਚ ਚੁਣੇ ਗਏ ਸ਼ਿਵਮ ਇੰਸਾ,ਕੀਤਾ ਪਾਰਟੀ ਦਾ ਧੰਨਵਾਦ –

JL News

ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜੇ ਦਾ ‘ਕਬੂਲਨਾਮਾ’

JL News
Download Application