Punjab Punjabi

ਸ.ਚੇਤਨ ਸਿੰਘ ਜੌੜਾ ਮਾਜਰਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਸਿਵਿਲ ਹਸਪਤਾਲਾਂ ਦਾ ਲਿਆ ਜਾਇਜਾ-

ਜੇਐਲ ਨਿਊਜ਼ / JL NEWS
ਸ੍ਰੀ ਮੁਕਤਸਰ ਸਾਹਿਬ(ਪੰਜਾਬ) / 16-09-2022

ਸ. ਚੇਤਨ ਸਿੰਘ ਜੌੜਾ ਮਾਜਰਾ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ਼ ਅਤੇ ਚੋਣ ਮੰਤਰੀ ਪੰਜਾਬ ਨੇ ਅੱਜ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾ ਜਾਇਜਾ ਲਿਆ, ਮਰੀਜਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਬੁਨਿਆਦੀ ਢਾਂਚੇ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਤੇ ਹਲਕਾ ਵਿਧਾਇਕ ਸ.ਜਗਦੀਪ ਸਿੰਘ ਕਾਕਾ ਬਰਾੜ, ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਡਾ.ਸਚਿਨ ਗੁਪਤਾ ਐਸ.ਐਸ.ਪੀ., ਸਿਵਿਲ ਸਰਜਨ ਡਾ.ਰੰਜੂ ਸਿੰਗਲਾ, ਸ੍ਰੀ ਗਗਨਦੀਪ ਸਿੰਘ ਐਸ.ਡੀ.ਐਮ,ਡਾ. ਭੁਪਿੰਦਰਜੀਤ ਕੌਰ,ਜ਼ਸਨ ਬਰਾੜ ਜਿ਼ਲ੍ਹਾ ਪ੍ਰਧਾਨ, ਜਗਦੇਵ ਸਿੰਘ ਬਾਂਮ, ਜਗਮੀਤ ਸਿੰਘ ਜੱਗਾ,ਸੁਖਜਿੰਦਰ ਸਿੰਘ ਬੱਬਲੂ ਬਰਾੜ, ਸਰਬਜੀਤ ਸਿੰਘ ਹੈਪੀ, ਸੁਰਜੀਤ ਸਿੰਘ, ਸ਼ਮਿੰਦਰ ਸਿੰਘ ਟਿਲੂ, ਰਾਜਿੰਦਰ ਬਰਾੜ ਮੌਜੂਦ ਸਨ।
ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੰਗੀ ਪੱਧਰੀ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਅਤੇ ਸਰਕਾਰੀ ਹਸਪਤਾਲਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਤਾਂ ਜ਼ੋ ਲੋੜਵੰਦ ਵਿਅਕਤੀ ਸਰਕਾਰੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਣ।
ਉਹਨਾਂ ਸਰਕਾਰ ਦੀ ਉਪਲਬੱਧੀ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਹੱਦਾਂ ਤੇ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਵਾਰਸਾਂ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ, ਸਰਕਾਰ ਵਲੋਂ 20 ਹਜ਼ਾਰ ਕਰਮਚਾਰੀ ਭਰਤੀ ਕੀਤੇ ਗਏ ਹਨ ਅਤੇ 9 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਗਿਆ ਹੈ ਅਤੇ 200 ਦੇ ਕਰੀਬ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਖੁਸ਼ੀ ਜਾਹਿਰ ਕੀਤੀ ਕਿ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਬਿਲਡਿੰਗ ਸਾਫ ਸੁੱਥਰੀ ਹੈ ਅਤੇ ਇੱਥੇ ਡਾਇਲਸਿਸ ਦੀਆਂ ਤਿੰਨ ਮਸ਼ੀਨਾਂ (ਗੁਰਦੇ ਦੀਆਂ ਬਿਮਾਰੀਆਂ ਸਬੰਧੀ) ਉਪਬਲੱਧ ਹਨ ਤਾਂ ਜ਼ੋ ਲੋੜਵੰਦਾਂ ਵਿਅਕਤੀਆਂ ਨੂੰ ਆਪਣਾ ਸਸਤਾ ਡਾਇਲਸਿਸ ਕਰਵਾ ਸਕਣਾ। ਆਪਣੇ ਇਸ ਦੌਰੇ ਦੌਰਾਨ ਉਹਨਾ ਸਿਵਿਲ ਹਸਪਤਾਲ ਮਲੋਟ ਦਾ ਵੀ ਜਾਇਜਾ ਲਿਆ ਅਤੇ ਮਰੀਜਾਂ ਦੀਆਂ ਸਮੱਸਿਆਵਾਂ ਸੁਣੀਆਂ।

Related posts

ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਛੇਵੇਂ ਦਿਨ ਹੋਏ ਫੁੱਟਬਾਲ, ਕਬੱਡੀ, ਵਾਲੀਬਾਲ, ਰੋਲਰ ਸਕੇਟਿੰਗ ਮੁਕਾਬਲੇ: ਜ਼ਿਲ੍ਹਾ ਖੇਡ ਅਫਸਰ

JL News

ਖੇਡਾਂ ਵਤਨ ਪੰਜਾਬ ਦੀਆਂ ਨੌਜਵਾਨਾਂ ਨੂੰ ਚੰਗੇ ਮਾਰਗ ਤੋਰਨ ਲਈ ਅਹਿਮ ਉਪਰਾਲਾ-ਵਧੀਕ ਡਿਪਟੀ ਕਮਿਸ਼ਨਰ

JL News

ਅਦਾਕਾਰ ਸਲਮਾਨ ਖ਼ਾਨ ਤੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ।

JL News
Download Application