-ਬਾਲਪੁਰ ਦੀ ਹੁਸਨਪ੍ਰੀਤ ਕੌਰ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਰਹੀ ਜੇਤੂ– 50 ਸਾਲ ਤੋਂ ਵੱਧ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਬਲਾਕ ਖਮਾਣੋਂ ਦੀ ਟੀਮ ਨੇ ਮਾਰੀ ਬਾਜ਼ੀ
ਜੇਐਲ ਨਿਊਜ਼ / JL NEWS
ਫ਼ਤਹਿਗੜ੍ਹ ਸਾਹਿਬ(ਪੰਜਾਬ) / 16-09-2022
ਫ਼ਤਹਿਗੜ੍ਹ ਸਾਹਿਬ(ਪੰਜਾਬ) / 16-09-2022
ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਖੇਡ ਪ੍ਰਤਿਭਾ ਦੀ ਸ਼ਿਨਾਖਤ ਕਰਨ ਅਤੇ ਸੂਬੇ ਵਿੱਚ ਮੁੜ ਤੋਂ ਖੇਡ ਸੱਭਿਆਚਾਰ ਬਹਾਲ ਕਰਨ ਲਈ ਕਰਵਾਈਆਂ ਜਾ ਰਹੀਆਂ ” ਖੇਡਾਂ ਵਤਨ ਪੰਜਾਬ ਦੀਆਂ ” ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿਉਂ-ਜਿਉਂ ਆਪਣੇ ਅੰਤਿਮ ਪੜਾਅ ਵੱਲ ਵੱਧ ਰਹੇ ਹਨ ਉਵੇਂ-ਉਵੇਂ ਖਿਡਾਰੀਆਂ ਵੱਲੋਂ ਸਖਤ ਮਿਹਨਤ ਤੇ ਲਗਨ ਨਾਲ ਆਪਣੀ ਖੇਡ ਪ੍ਰਤਿਭਾ ਦੇ ਵਿਖਾਏ ਜਾ ਰਹੇ ਜ਼ੋਹਰ ਖੇਡ ਪ੍ਰੇਮੀਆਂ ਦੇ ਮਨਾਂ ਨੂੰ ਮੋਹ ਰਹੇ ਹਨ ਅਤੇ ਇਨ੍ਹਾਂ ਖਿਡਾਰੀਆਂ ਦੀ ਖੇਡ ਨੂੰ ਵੇਖਦੇ ਹੋਏ ਖੇਡ ਪ੍ਰੇਮੀ ਇਹ ਗੱਲ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਨ੍ਹਾਂ ਨਾਲ ਹੱਸਦੇ, ਵੱਸਦੇ ਅਤੇ ਖੇਡਦੇ ਪੰਜਾਬ ਦੀ ਸਿਰਜਣਾ ਲਈ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਦੇ ਮੁਕਾਬਲੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਰਵਾਏ ਗਏ। ਲੜਕੀਆਂ ਦੇ 14 ਸਾਲ 33 ਕਿਲੋ ਭਾਰ ਵਰਗ ਵਿੱਚ ਬਾਲਪੁਰ ਸਕੂਲ ਦੀ ਹੁਸਨਪ੍ਰੀਤ ਕੌਰ ਨੇ ਫ਼ਤਹਿਪੁਰ ਅਰਾਈਆਂ ਦੀ ਮਨਮੀਤ ਕੌਰ ਨੂੰ ਹਰਾਇਆ ਜਦੋਂ ਕਿ 17 ਸਾਲ ਉਮਰ 46 ਕਿਲੋਗ੍ਰਾਮ ਭਾਰ ਵਰਗ ਵਿੱਚ ਲੁਹਾਰ ਮਾਜਰਾ ਦੀ ਸੰਜਨਾ ਲੁਹਾਰ ਮਾਜਰਾ ਦੀ ਕੋਮਲਪ੍ਰੀਤ ਕੌਰ ਨੂੰ ਹਰਾ ਕੇ ਜੇਤੂ ਰਹੀ। ਜਦੋਂ ਕਿ 17 ਸਾਲ ਉਮਰ ਅਤੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਜੀ.ਪੀ.ਐਸ. ਸਕੂਲ ਮੰਡੀ ਗੋਬਿੰਦਗੜ੍ਹ ਦੀ ਕੋਮਲਪ੍ਰੀਤ ਕੌਰ ਨੇ ਲੁਹਾਰ ਮਾਜਰਾ ਦੀ ਦਿਲਪ੍ਰੀਤ ਕੌਰ ਨੂੰ ਹਰਾਇਆ।
ਲੜਕਿਆਂ ਦੇ 14 ਸਾਲ ਉਮਰ ਅਤ 38 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿਘ ਸਕੂਲ ਫ਼ਤਹਿਗੜ੍ਹ ਸਾਹਿਬ ਦਾ ਅਮਨਜੋਤ ਸਿੰਘ ਪਹਿਲੇ ਅਤੇ ਇਸੇ ਸਕੂਲ ਦਾ ਰਵਿੰਦਰ ਸਿੰਘ ਦੂਜੇ ਸਥਾਨ ਤੇ ਰਿਹਾ। ਇਸੇ ਉਮਰ ਵਰਗ ਦੇ 41 ਕਿਲੋਗ੍ਰਾਮ ਭਾਰ ਵਰਗ ਦਾ ਮੁਕਾਬਲਾ ਇਸੇ ਸਕੂਲ ਦੇ ਹਰਸ਼ਦੀਪ ਸਿੰਘ ਨੇ ਜਗਰਾਮ ਸਿੰਘ ਨੂੰ ਹਰਾ ਕੇ ਜਿੱਤਿਆ। ਜਦੋਂ ਕਿ 52 ਕਿਲੋਗ੍ਰਾਮ ਭਾਰ ਵਰਗ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸਕੂਲ ਦਾ ਸੁਖਨਪ੍ਰੀਤ ਸਿੰਘ ਪਹਿਲੇ ਅਤੇ ਪਿੰਡ ਲੁਹਾਰ ਮਾਜਰਾ ਦਾ ਹਰਨੂਰ ਸਿੰਘ ਦੂਜ਼ੇ ਸਥਾਨ ਤੇ ਰਿਹਾ। ਜਦੋਂ ਕਿ 85 ਕਿਲੋਗ੍ਰਾਮ ਭਾਰ ਵਰਗ ਵਿੱਚ ਪਿੰਡ ਬਹਿਰਾਮ ਖੁਰਦ ਦੇ ਜਸਕੀਰਤ ਸਿੰਘ ਨੇ ਪਿੰਡ ਵਜੀਦਪੁਰ ਦੇ ਹਿੰਮਤ ਸਿੰਘ ਨੂੰ ਹਰਾਇਆ।
ਲੜਕਿਆਂ ਦੇ 17 ਸਾਲ ਉਮਰ ਅਤੇ 51 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚ ਪਿੰਡ ਫਿਰੋਜਪੁਰ ਦਾ ਰਮਨਵੀਰ ਸਿੰਘ ਪਹਿਲੇ ਅਤੇ ਲੁਹਾਰ ਮਾਜਰਾ ਦਾ ਮਨਵੀਰ ਸਿੰਘ ਦੂਜ਼ੇ ਸਥਾਨ ਤੇ ਰਿਹਾ। ਇਸੇ ਉਮਰ ਦੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸਕੂਲ ਦਾ ਜਸਕਰਨ ਸਿੰਘ ਪਹਿਲੇ ਅਤੇ ਪਿੰਡ ਫਿਰੋਜਪੁਰ ਦਾ ਗੁਰਜੀਤ ਸਿੰਘ ਦੂਜੇ ਸਥਾਨ ਤੇ ਰਿਹਾ। ਪਿੰਡ ਫਿਰੋਜਪੁਰ ਦੇ ਭੁਪਿੰਦਰ ਸਿੰਘ ਨੇ 17 ਸਾਲ ਉਮਰ ਅਤੇ 80 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚ ਲੁਹਾਰ ਮਾਜਰਾ ਦੇ ਸ਼ਰਨਵੀਰ ਸਿੰਘ ਨੂੰ ਹਰਾਇਆ।
ਲੜਕਿਆਂ ਦੇ 21 ਸਾਲ ਉਮਰ ਅਤੇ 57 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚ ਮੰਡੀ ਗੋਬਿੰਦਗੜ੍ਹ ਦੇ ਅਜੇ ਨੇ ਸ਼ੁਭਨੀਤ ਸਿੰਘ ਨੂੰ ਹਰਾਇਆ ਅਤੇ ਇਸੇ ਉਮਰ ਵਿੱਚ 65 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚ ਗੋਬਿੰਦਗੜ੍ਹ ਦਾ ਸਨੀ ਪਹਿਲੇ ਅਤੇ ਵਜ਼ੀਦਪੁਰ ਦਾ ਪ੍ਰਗਟ ਸਿੰਘ ਦੂਜ਼ੇ ਸਥਾਨ ਤੇ ਰਿਹਾ। ਕੁਸ਼ਤੀ ਦੇ 21 ਤੋਂ 40 ਸਾਲ ਉਮਰ ਅਤੇ 57 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਢੋਲੇਵਾਲ ਦਾ ਧਰਮਪ੍ਰੀਤ ਪਹਿਲੇ ਅਤੇ ਸਲਾਣਾ ਦਾ ਸਤਨਾਮ ਸਿੰਘ ਦੂਜ਼ੇ ਸਥਾਨ ਤੇ ਰਿਹਾ। ਇਸੇ ਉਮਰ ਵਰਗ ਅਤੇ 97 ਕਿਲੋਗ੍ਰਾਮ ਭਾਰ ਵਰਗ ਦਾ ਮੁਕਾਬਲਾ ਪਿੰਡ ਫਿਰੋਜ਼ਪੁਰ ਦੇ ਸੁਪਿੰਦਰ ਸਿੰਘ ਨੇ ਪਿੰਡ ਚੜ੍ਹੀ ਦੇ ਹਰਪ੍ਰੀਤ ਸਿੰਘ ਨੂੰ ਹਰਾ ਕੇ ਜਿੱਤਿਆ। ਇਸੇ ਉਮਰ ਦੇ 125 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਪਿੰਡ ਫ਼ਤਹਿਪੁਰ ਅਰਾਈਆਂ ਦਾ ਹਰਵਿੰਦਰ ਸਿੰਘ ਲਾਡਪੁਰ ਦੇ ਦੀਦਾਰ ਸਿੰਘ ਨੂੰ ਹਰਾ ਕੇ ਜੇਤੂ ਰਿਹਾ।
ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਾਲੀਬਾਲ ਦੇ ਹੋਏ ਲੜਕਿਆਂ ਦੇ 17 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਬਲਾਕ ਅਮਲੋਹ ਪਹਿਲੇ ਅਤੇ ਬਲਾਕ ਖਮਾਣੋਂ ਦੀ ਟੀਮ ਦੂਜ਼ੇ ਸਥਾਨ ਤੇ ਰਹੀ। ਜਦੋਂ ਕਿ ਬਲਾਕ ਅਮਲੋਹ ਦੀ 21 ਸਾਲ ਉਮਰ ਵਰਗ ਦੇ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਵਿੱਚ ਖਮਾਣੋਂ ਬਲਾਕ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਜਦੋਂ ਕਿ ਲੜਕਿਆਂ ਦੇ 21-40 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਬਲਾਕ ਸਰਹਿੰਦ ਦੀ ਟੀਮ ਨੇ ਬਲਾਕ ਅਮਲੋਹ ਦੀ ਟੀਮ ਨੂੰ ਹਰਾਇਆ। ਲੜਕਿਆਂ ਦੇ 40 ਸਾਲ ਤੋਂ 50 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਬਲਾਕ ਅਮਲੋਹ ਦੀ ਟੀਮ ਬਲਾਕ ਖੇੜਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ ਅਤੇ 50 ਸਾਲ ਤੋਂ ਵੱਧ ਉਮਰ ਦੇ ਵਾਲੀਬਾਲ ਮੁਕਾਬਲੇ ਵਿੱਚ ਬਲਾਕ ਖਮਾਣੋਂ ਦੀ ਟੀਮ ਪਹਿਲੇ ਅਤੇ ਬਲਾਕ ਸਰਹਿੰਦ ਦੀ ਟੀਮ ਦੂਜੇ ਸਥਾਨ ਤੇ ਰਹੀ।
ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਜੋਰਾ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਖੇਡਾਂ ਨੈਸ਼ਨਲ ਅਵਾਰਡੀ ਸ਼੍ਰੀ ਗਿਆਨ ਸਿੰਘ, ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਰਮਨੀਕ ਅਹੂਜਾ(ਬਾਸਕਿਟਬਾਲ ਕੋਚ), ਸ਼੍ਰੀ ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਸ਼੍ਰੀ ਮਨੀਸ਼ ਕੁਮਾਰ(ਹਾਕੀ ਕੋਚ), ਸ਼੍ਰੀ ਸੁਖਦੀਪ ਸਿੰਘ(ਫੁੱਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਮਿਸ ਭੁਪਿੰਦਰ ਕੌਰ (ਅਥਲੈਟਿਕਸ ਕੋਚ), ਸ਼੍ਰੀਮਤੀ ਵੀਰਾਂ ਦੇਵੀ (ਖੋਹ-ਖੋਹ ਕੋਚ) ਵੀ ਇਸ ਮੌਕੇ ਹਾਜਰ ਸਨ।