Punjabi

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਦਿੱਲੀ ‘ਚ ਵਧੀ ਸਖ਼ਤੀ, ਬਾਜ਼ਾਰ-ਰੈਸਟੋਰੈਂਟ ‘ਚ ਬਿਨਾਂ ਮਾਸਕ ਐਂਟਰੀ ‘ਤੇ ਪਾਬੰਦੀ

ਜੇਐਲ ਨਿਊਜ਼ / JL NEWS

ਦਿੱਲੀ/ 15-08-2022

ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਵਧਦੀ ਪੌਜ਼ਿਟਿਵ ਦਰ ਦੇ ਮੱਦੇਨਜ਼ਰ ਦਿੱਲੀ ਦੇ ਮਾਲਾਂ, ਬਾਜ਼ਾਰਾਂ, ਸ਼ਾਪਿੰਗ ਕੰਪਲੈਕਸਾਂ, ਰੈਸਟੋਰੈਂਟਾਂ ਵਿੱਚ ਬਿਨਾਂ ਮਾਸਕ ਦੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।ਇੰਨਾ ਹੀ ਨਹੀਂ ਪੂਰੀ ਦਿੱਲੀ ‘ਚ ਫਿਰ ਤੋਂ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 500 ਰੁਪਏ ਜੁਰਮਾਨਾ ਲਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਦੋ ਹਫ਼ਤਿਆਂ ਵਿੱਚ, ਦਿੱਲੀ ਵਿੱਚ ਕੋਰੋਨਾ ਦੇ 2 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਕਰੋਨਾ ਕਾਰਨ ਪੌਜ਼ਿਟਿਵ ਦਰ ਅਤੇ ਮੌਤਾਂ ਵਿੱਚ ਵੀ ਉਛਾਲ ਆਇਆ ਹੈ।

Related posts

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਆਫਰ ਲੈਟਰ l

JL News

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ, ਪੀਜੀਆਈ ਚੰਡੀਗੜ੍ਹ ਦਾਖ਼ਲ l

JL News

ਖਰੜ੍ਹ ਵਿੱਚ ਲਗਾਇਆ ਗਿਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ।

JL News
Download Application