ਤਾਰ ਸੜਨ ਤੇ ਹੋਈ ਬੱਤੀ ਬੰਦ,ਦੁਕਾਨਦਾਰ ਪਰੇਸ਼ਾਨ।
ਬਿਜਲੀ ਦਫਤਰ ਵਾਲਿਆ ਦਾ ਕਹਿਣਾ, ਕੇਬਲ ਤਾਰ ਨਾ ਹੋਣ ਕਾਰਨ ਨਹੀਂ ਕੀਤੀ ਗਈ ਤਾਰ ਬਦਲੀ।
ਤਾਰ ਬਦਲੀ ਕਰ ਬਿਜਲੀ ਠੀਕ ਕੀਤੀ ਜਾਵੇ – ਦੁਕਾਨਦਾਰ
ਜੇਐਲ ਨਿਊਜ਼ / JL NEWS
(ਬੰਟੀ ਸੋਨੀ/ ਨਵਨੀਤ ਭੋਲਾ)
ਜੰਡਿਆਲਾ ਗੁਰੂ (ਪੰਜਾਬ) 15-06-2022
ਮਾਮਲਾ ਹਲਕਾ ਜੰਡਿਆਲਾ ਗੁਰੂ ਦਾ ਹੈ। ਜਿੱਥੇ ਕੱਲ ਕਰੀਬ 12 ਵਜੇ ਦੀ ਦਰਸ਼ਨੀ ਬਾਜ਼ਾਰ ਦੀ ਬੱਤੀ ਤਾਰ ਸੜਨ ਕਾਰਨ ਬੰਦ ਹੋ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਓਹਨਾ ਵਲੋ ਬਿਜਲੀ ਦਫ਼ਤਰ ਜੰਡਿਆਲਾ ਗੁਰੂ ਵਿੱਚ ਜਾ ਇਸ ਬਾਰੇ ਜਾਣਕਾਰੀ ਦਿੱਤੀ ਗਈ, ਤੇ ਅਪੀਲ ਕੀਤੀ ਗਈ ਕਿ ਬੱਤੀ ਨੂੰ ਜਲਦ ਠੀਕ ਕਰ ਦਿੱਤਾ ਜਾਵੇ। ਪਰ ਇਸ ਅਪੀਲ ਨੂੰ ਵੀ ਕਰੀਬ 24 ਘੰਟੇ ਹੋ ਚੱਲੇ ਨੇ ਨਾ ਤਾਂ ਬੱਤੀ ਆਈ ਤੇ ਨਾ ਹੀ ਕੋਈ ਠੀਕ ਕਰਨ ਆਇਆ।
ਦੱਸ ਦਈਏ ਕਿ ਇਹ ਹਲਕਾ ਪੰਜਾਬ ਬਿਜਲੀ ਮੰਤਰੀ ਹਰਭਜਨ ਸਿੰਘ ਇਟੀਓ ਦਾ ਹੈ। ਮਿਲੀ ਜਾਣਕਾਰੀ ਅਨੁਸਾਰ ਬਿਜਲੀ ਦਫ਼ਤਰ ਮੁਲਾਜਮਾਂ ਦਾ ਕਹਿਣਾ ਹੈ ਕਿ ਤਾਰ ਦੀ ਕਮੀ ਹੋਣ ਕਾਰਨ ਬਿਜਲੀ ਤਾਰ ਬਦਲੀ ਕਰ ਹਜੇ ਤੱਕ ਬਿਜਲੀ ਠੀਕ ਨਹੀਂ ਕੀਤੀ ਗਈ।
ਦੁਕਾਨਦਾਰ ਗਰਮੀ ਚ ਬੈਠਣ ਲਈ ਮਜਬੂਰ।
ਕੱਲ ਦੀ ਬੱਤੀ ਬੰਦ ਹੋਣ ਤੇ ਇਨਵਰਟਰ, ਜਨਰੇਟਰ ਵੀ ਜਵਾਬ ਦੇ ਗਏ। ਅਤ ਦੀ ਗਰਮੀ ਵਿੱਚ ਦੁਕਾਨਦਾਰਾਂ ਨੂੰ ਗਰਮੀ ਵਿੱਚ ਬੈਠ ਦੁਕਾਨਦਾਰੀ ਕਰਨੀ ਪੈ ਰਹੀ ਹੈ।
ਪ੍ਰਸ਼ਾਸਨ ਤੇ ਬਿਜਲੀ ਮੰਤਰੀ ਨੂੰ ਅਪੀਲ।
ਜੇਐਲ ਨਿਊਜ਼ ਟੀਮ ਨਾਲ ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਮੰਤਰੀ ਸਾਬ ਨੂੰ ਆਪਣੇ ਹਲਕੇ ਦਾ ਦੌਰਾ ਕਰ ਦੁਕਾਨਦਾਰਾਂ ਦੀਆ ਮੁਸ਼ਕਿਲਾਂ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ। ਬਿਜਲੀ ਦੇ ਇਸ ਸੰਕਟ ਤੋਂ ਇਲਾਵਾ ਹੋਰ ਵੀ ਕਈ ਮੁਸ਼ਕਿਲਾਂ ਨੇ,ਜਿਸ ਬਾਰੇ ਓਹਨਾ ਨੂੰ ਜਾਣਕਾਰੀ ਪ੍ਰਾਪਤ ਕਰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।
ਇਸਤੋਂ ਇਲਾਵਾ ਦੁਕਾਨਦਾਰਾਂ ਨੇ ਰਾਜਨੀਤਿਕ ਲੀਡਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹ ਮਸਲਾ ਹੱਲ ਕਰਵਾਇਆ ਜਾਵੇ।