Punjabi

ਦਿਨੋ ਦਿਨ ਵਧ ਰਹੀ ਗਰਮੀ ਸਿਹਤ ਲਈ ਵੱਡਾ ਖਤਰਾ- ਡਾ ਤੇਜਵੰਤ ਢਿੱਲੋਂ

ਜੇਐਲ ਨਿਊਜ਼ /JL NEWS

ਫਾਜ਼ਿਲਕਾ(ਪੰਜਾਬ)   /    09/06-2022

ਪਿਛਲੇ ਹਫਤੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ। ਤਾਪਮਾਨ 44 – 45 ਡਿਗਰੀ ਦੇ ਆਸ-ਪਾਸ ਰਹਿੰਦਾ ਹੈ। ਜੋ ਕਿ ਆਮ ਨਾਲੋਂ ਵੱਧ ਗਰਮੀ ਪੈਣ ਦਾ ਸੂਚਕ ਹੈ। ਇਹ ਵਿਚਾਰ ਪ੍ਰਗਟਾਉਂਦਿਆਂ ਸਿਵਲ ਸਰਜਨ ਫਾਜਿਲਕਾ ਡਾ ਢਿੱਲੋਂ ਨੇ ਆਗਾਹ ਕੀਤਾ ਕਿ ਇਸ ਸਮੇਂ ਜ਼ਰੂਰਤ ਹੈ ਅਪਣੇ ਆਪ ਨੂੰ ਇਸ ਭਿਅੰਕਰ ਪੈ ਰਹੀ ਗਰਮੀ ਤੋਂ ਬਚਾਇਆ ਜਾਵੇ। ਕਿਉ ਕਿ ਐਹੋ ਜਿਹੇ ਮੌਸਮ ਵਿਚ ਹੀਟ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਲੂ ਵੀ ਲੱਗ ਸਕਦੀ ਹੈ। ਜੇ ਘਰ ਤੋਂ ਬਾਹਰ ਗਰਮੀ ਕਰਕੇ ਪਿੱਤ ਹੋ ਜਾਵੇ ਜਾਂ ਚੱਕਰ ਆਉਣ ਲੱਗ ਜਾਣ, ਜਾਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੋਵੇ ਤੇ ਥਕਾਵਟ ਮਹਿਸੂਸ ਹੋਵੇ, ਸਿਰ ਦਰਦ ਹੁੰਦਾ ਹੋਵੇ ਜਾਂ ਉਲਟੀਆਂ ਆਉਣ ਲੱਗ ਜਾਣ, ਜਾਂ ਫਿਰ ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਚਮੜੀ ਦਾ ਲਾਲ ਗਰਮ ਤੇ ਖੁਸ਼ਕ ਹੋਣਾ,ਚੱਕਰ ਆਉਣੇ ਤੇ ਜੀ ਕੱਚਾ ਹੋਣਾ। ਜੇ ਉਪਰੋਕਤ ਨਿਸ਼ਾਨੀਆਂ ਹੋਣ ਤਾਂ ਲੂ ਲੱਗਣ ਦਾ ਖਦਸ਼ਾ ਹੋ ਸਕਦਾ ਹੈ। ਇਸ ਲਈ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾਵੇ ਜਾਂ 108 ਤੇ ਕਾਲ ਕੀਤੀ ਜਾਵੇ ਕਿਸੇ ਵੀ ਐਮਰਜੈਂਸੀ ਦੀ ਹਾਲਤ ਵਿਚ। ਗਰਮੀ ਤੋ ਬਚਾਓ ਲਈ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਤੇ ਨਾਲ ਨਾਲ-ਨਾਲ ਲੱਸੀ ਜਾ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਸਿੱਧੀ ਧੁੱਪ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਠੰਡੀ ਜਗ੍ਹਾ ਤੇ ਬੈਠੋ। ਕੱਪੜੇ ਹਲਕੇ ਰੰਗਾਂ ਦੇ ਪਾਏ ਜਾਣ ਤੇ ਬਿਨਾਂ ਜ਼ਰੂਰਤ ਤੋ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਖਾਸ ਕਰਕੇ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ। ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਾਵਾਂ ਨੂੰ ਗਰਮੀ ਲੱਗਣ ਦਾ ਖ਼ਤਰਾ ਜਿਆਦਾ ਹੁੰਦਾ ਹੈ। ਡਾ ਢਿੱਲੋਂ ਨੇ ਅਪੀਲ ਕਰਦਿਆਂ ਕਿਹਾ ਕਿ ਸਾਡੀ ਸਿਹਤ ਦਾ ਖਿਆਲ ਰੱਖਣਾ ਸਾਡੀ ਨਿੱਜੀ ਜਿੰਮੇਵਾਰੀ ਹੈ। ਸਿਹਤ ਵਿਭਾਗ ਹਰ ਵੇਲੇ ਜਿਲਾ ਨਿਵਾਸੀਆਂ ਦੀ ਸਿਹਤ ਸੰਭਾਲ ਲਈ ਵਚਨਬੱਧ ਹੈ।

Related posts

ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ‘ਤੇ ਬੈਠੇ ਲੋਕਾਂ ਤੇ ਹੋਵੇਗੀ ਕਾਰਵਾਈ: CM ਭਗਵੰਤ ਮਾਨ

JL News

21 ਸਤੰਬਰ ਨੂੰ ਖੋਟੇ, ਸਮਾਧ ਭਾਈ, ਸੋਸ਼ਣ ਅਤੇ ਕਮਾਲਕੇ ਪਿੰਡਾਂ ਵਿੱਚ ਲੱਗਣਗੇ ਪੈਨਸ਼ਨ ਸੁਵਿਧਾ ਕੈਂਪ

JL News

ਸੀਐੱਮ ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਲਈਆਂ ਲਾਵਾਂ,ਵੇਖੋ ਤਸਵੀਰਾਂ-

JL News
Download Application