Punjabi

ਮੇਰੇ ਪੁੱਤ ਦਾ ਅਜੇ ਸਿਵਾ ਵੀ ਠੰਡਾ ਨਹੀਂ ਹੋਇਆ, ਚੋਣ ਲੜਨ ਦਾ ਕੋਈ ਮਨ ਨਹੀਂ : ਸਿੱਧੂ ਮੂਸੇਵਾਲਾ ਦੇ ਪਿਤਾ

ਜੇਐਲ ਨਿਊਜ਼ / JL NEWS

ਮਾਨਸਾ (ਪੰਜਾਬ) 04-06-2022

ਪੰਜਾਬ ਦੇ ਮਕਬੂਲ ਗਾਇਕ ਸਵ. ਸ਼ੁਭਦੀਪ ਸਿੰਘ(ਸਿੱਧੂ ਮੂਸੇਵਾਲਾ) ਦੇ ਪਿਤਾ ਬਲਕੌਰ ਸਿੰਘ ਨੇ ਇੰਸਟਾਗ੍ਰਾਮ ਉਤੇ ਭਾਵੁਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉਤੇ ਅਫਵਾਹਾਂ ਨੂੰ ਦੇਖ ਕੇ ਕਾਫੀ ਦੁੱਖ ਹੁੰਦਾ ਹੈ। ਸੋਸ਼ਲ ਮੀਡੀਆ ਉਤੇ ਤਰ੍ਹਾਂ ਤਰ੍ਹਾਂ ਗੱਲਾਂ ਚੱਲ ਰਹੀਆਂ ਹਨ ਇਨ੍ਹਾਂ ਉਤੇ ਵਿਸ਼ਵਾਸ ਨਾ ਕਰੋ। ਉਨ੍ਹਾਂ ਨੇ ਕਿਹਾ ਕਿ ਅਜੇ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਜੋ ਮੇਰਾ ਸਾਥ ਦਿੱਤਾ ਹੈ।ਇਸ ਲਈ ਸਾਰਿਆਂ ਦਾ ਧੰਨਵਾਦੀ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ 8 ਜੂਨ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਮਿੱਤ ਪਾਠ ਦੇ ਪਾਏ ਜਾਣ ਵਾਲੇ ਭੋਗ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਅਪੀਲ ਕੀਤੀ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨਾਲ ਦਿਲ ਦੀਆਂ ਗੱਲਾਂ ਕਰਾਂਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੇਰੇ ਅਜੇ ਕਿਸੇ ਵੀ ਤਰ੍ਹਾਂ ਦੀ ਚੋਣ ਲੜਨ ਦੀ ਕੋਈ ਵੀ ਚਰਚਾ ਨਹੀਂ ਹੈ। ਇਸ ਮੌਕੇ ਉਨ੍ਹਾਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

Related posts

ਜਿ਼ਲ੍ਹਾ ਪੱਧਰੀ ਅੰਡਰ-17 ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ-

JL News

‘ਮੇਰੇ ਪੰਜਾਬ ਨੂੰ ਇਸ ਅੱਗ ‘ਚੋਂ ਕੱਢ ਲਵੋ, ਅੱਜ ਮੇਰਾ ਉੱਜੜਿਆ, ਕੱਲ ਕਿਸੇ ਹੋਰ ਦਾ ਨਾ ਉੱਜੜੇ’: ਮੂਸੇਵਾਲੇ ਦੇ ਪਿਤਾ

JL News

ਸਾਕਾ ਨੀਲਾ ਤਾਰਾ ਬਰਸੀ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਮ ਸੰਦੇਸ਼।

JL News
Download Application